Advertisement

ads header

ਪਠਾਨਕੋਟ : ਅਮਨ ਭੱਲਾ ਪੋਲੀਟੈਕਨਿਕ ਕਾਲਜ ਕੋਟਲੀ ਪਠਾਨਕੋਟ ਵਿਖੇ ਵਿਦਿਆਰਥੀਆਂ ਦੀ ਸਹਾਇਤਾ ਲਈ ਐਡਮਿਸ਼ਨ ਹੈਲਪ ਡੈਸਕ ਲਗਾਇਆ ਗਿਆ ਹੈ।

ਪ੍ਰਿੰਸੀਪਲ ਮਿ. ਗੌਰਵ ਸੈਣੀ ਨੇ ਦਸਿਆ ਕਿ ਹੈਲਪ ਡੈਸਕ ਵਿਚ ਬਹੁਤ ਹੀ ਤਜਰਬੇਕਾਰ ਅਧਿਆਪਕ ਲਗਾਏ ਗਏ ਹਨ ਵਿਦਿਆਰਥੀਆ ਨੂੰ ਉਹਨਾਂ  ਦੀ ਰੁਚੀ ਅਤੇ ਝੁਕਾਅ ਨੂੰ ਵੇਖਦੇ ਹੋਏ ਵੱਖੋ ਵੱਖ ਤਰ੍ਹਾਂ ਦੇ ਤਕਨੀਕੀ ਕੋਰਸ ਚੁਣਨ ਵਿਚ ਉਹਨਾਂ ਦੀ ਸਹਾਇਤਾ ਕਰਦੇ ਹਨ ਤੇ ਉਹਨਾਂ ਨੂੰ ਕਾਲਜ  ਦਵਾਰਾ ਪ੍ਰਾਪਤ ਸਕਾਲਰਸ਼ਿਪ, ਜੌਬ ਫੇਅਰ ਅਤੇ ਹੋਰ ਗਤੀਵੀਧੀਆਂ ਬਾਰੇ  ਜਾਣਕਾਰੀ ਵੀ ਦਿੰਦੇ ਹਨ। ਇਹ ਹੈਲਪ ਡੈਸਕ ਸਵੇਰੇ 09:00 ਤੋਂ ਲੇ ਕੇ ਸ਼ਾਮ ਨੂੰ 04:00 ਵਜੇ ਤਕ ਕੰਮ ਕਰਦਾ ਹੈ। 
ਪ੍ਰਿੰਸੀਪਲ ਮਿ. ਗੌਰਵ ਸੈਣੀ ਨੇ ਦਸਿਆ ਹੈ ਕਿ   ਇਲੈਕਟਰੀਕਲ ਇੰਜੀਨੀਅਰਿੰਗ,  ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ,  ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਲਈ ਰਜਿਸਟਰੇਸ਼ਨ ਆਰੰਭ ਹੋ ਚੁੱਕੀਆਂ ਹਨ। ਦਸਵੀਂ, ਗਿਆਰਵੀਂ ਜਾਂ ਬਾਰਵੀਂ ਪਾਸ ਕੋਈ ਵੀ ਵਿਦਿਆਰਥੀ ਦਾਖਲਾ ਲੈ ਸਕਦਾ ਹੈ। ਜਿਨ੍ਹਾਂ ਵਿਦਿਆਰਥੀਆਂ ਦਾ ਹੁਣ ਤਕ ਰਿਜਲਟ ਨਈ ਆਇਆ, ਉਹ ਵੀ ਰਜਿਸਟ੍ਰੇਸ਼ਨ ਕਰਵਾ  ਸਕਦੇ ਹਨ। 
ਜਿਨ੍ਹਾਂ ਵਿਦਿਆਰਥੀਆਂ ਨੇ 2 ਸਾਲ ਦੀ ਆਈ.ਟੀ.ਆਈ. ਪਾਸ  ਜਾਂ ਬਾਰਵੀਂ ਸਾਇੰਸ ( ਫਿਜ਼ਿਕਸ, ਕਮਿਸਟਰੀ ਅਤੇ ਮੈਥ) ਅਤੇ ਵੋਕੇਸ਼ਨਲ ਨਾਲ ਪਾਸ ਕੀਤੀ ਹੋਵੇ ਉਹਨਾਂ ਵਿਦਿਆਰਥੀਆਂ ਨੂੰ ਲੇਟਰਲ ਐਂਟਰੀ ਰਾਹੀਂ ਦੂਜੇ ਸਾਲ ਵਿੱਚ ਐਂਟਰੀ ਮਿਲਦੀ ਹੈ। 
ਅਮਨ ਭੱਲਾ ਫਾਊਂਡੇਸ਼ਨ ਦਾ  ਟ੍ਰੇਨਿੰਗ ਅਤੇ ਪਲੇਸਮੇਂਟ ਸੈੱਲ  ਬਚਿਆ ਲਈ ਇੰਟਰਵਿਊ ਅਤੇ ਜੌਬ ਫੈਅਰ ਕਰਵਾ ਕੇ ਪਲੇਸਮੇਂਟ ਕਰਵਾਣ ਲਈ   ਬਚਨਬੱਧ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਯੋਗਤਾ ਰੱਖਣ ਵਾਲਾ ਵਿਦਿਆਰਥੀ ਕਿਸੇ ਵੀ ਬਾਹਰੀ ਕਾਲਜ ਤੋਂ ਆ ਕੇ ਅਮਨ ਭੱਲਾ ਫਾਊਂਡੇਸ਼ਨ ਦੇ TPO ਨੂੰ ਆਪਣਾ ਪਲੇਸਮੇਂਟ ਲਈ ਆਨਲਾਈਨ ਜਾਂ ਆਫਲਾਈਨ ਨਾਮ ਦਰਜ ਕਰਵਾ ਸਕਦਾ ਹੈ। 
ਜਿਨ੍ਹਾਂ ਵਿਦਿਆਰਥੀਆਂ ਨੇ ਇਲੈਕਟਰੀਕਲ ਇੰਜੀਨੀਅਰਿੰਗ ਜਾਂ  ਹੋਰ ਟ੍ਰੇਡ ਵਿਚ  ਡਿਪਲੋਮਾ ਕੀਤਾ ਹੋਇਆ ਆ ਉਹ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਨਿਮਨ ਵਰਗ ਵਿੱਚ ਕੱਢੀਆਂ ਗਈਆਂ ਪੋਸਟਾਂ ਜਿਵੇਂ PSPCL, PSTCL , MES, NHPC, JUNIOR ENGINEER, IRRIGATION DEPARTMENT, DRAFTSMAN, RAILWAY, PWD  ਅਤੇ ਹੋਰ ਵੀ ਮਲਟੀ ਨੈਸ਼ਨਲ ਕੰਪਨੀਆਂ ਵਿਚ ਅਪਲਾਈ ਕਰ ਸਕਦੇ ਹਨ। 
ਇਸ ਸਾਲ ਲੋੜਵੰਦ ਤੇ ਮੈਰਿਟ ਵਿਚ ਆਉਣ ਵਾਲੇ ਬਚਿਆ ਨੂੰ ਵਿਸ਼ੇਸ਼ ਸਕਾਲਰਸ਼ਿਪ ਵੀ ਦਿੱਤੀ ਜਾ ਗਈ ਹੈ। ਐਸ. ਸੀ. ਅਤੇ ਐਸ. ਟੀ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਵੀ ਪ੍ਰਬੰਧ ਹੈ। ਚਾਹਵਾਨ ਵਿਦਿਆਰਥੀ ਕਾਲਜ ਵਿੱਚ ਪਹੁੰਚ ਕੇ ਸੰਪਰਕ ਕਰ ਸਕਦੇ ਹਨ। ਅਤੇ ਅਮਨ ਭੱਲਾ ਫਾਊਂਡੇਸ਼ਨ ਦੀ ਵੈੱਬਸਾਈਟ www.abgi.in ਤੇ  ਚੈਕ ਕਰ ਸੱਕਦੇ ਹਨ।

Post a Comment

0 Comments